ਪਾਠ - 2
kMipaUtr dy Bwg
ਅਭਿਆਸ (Exercise)
- ਕੀਅ-ਬੋਰਡ ਅਤੇ ਮਾਊਸ ਕੰਪਿਊਟਰ ਦੇ ਮੁੱਢਲੇ ਇਨਪੁੱਟ ਯੰਤਰ ਹੁੰਦੇ ਹਨ।
- ਮੋਨੀਟਰ/ ਐੱਲ.ਸੀ.ਡੀ. ਮੁੱਢਲੇ ਆਊਟਪੁੱਟ ਯੰਤਰ ਹਨ।
- ਕੰਪਿਊਟਰ ਦਾ ਪ੍ਰੋਸੈਸਿੰਗ ਕ੍ਰਮ ਇਨਪੁੱਟ-ਪ੍ਰੋਸੈੱਸ-ਆਊਟਪੁੱਟ ਹੈ।
- ਸੀ.ਪੀ.ਯੂ. ਦੇ ਭਾਗ ਮੈਮਰੀ ਯੂਨਿਟ, ਕੰਟਰੋਲ ਯੂਨਿਟ ਅਤੇ ਏ.ਐੱਲ.ਯੂ. ਹੁੰਦੇ ਹਨ।
- ਕੰਪਿਊਟਰ ਇਨਪੁੱਟ ਯੂਨਿਟ ਰਾਹੀਂ ਡਾਟਾ ਅਤੇ ਹਦਾਇਤਾਂ ਪ੍ਰਾਪਤ ਕਰਦਾ ਹੈ।
- ਕੰਪਿਊਟਰ ਆਊਟਪੁੱਟ ਯੂਨਿਟ ਦੁਆਰਾ ਨਤੀਜਾ ਦਿੰਦਾ ਹੈ।
- ਕੰਪਿਊਟਰ ਦਿੱਤੀਆਂ ਗਈਆਂ ਹਦਾਇਤਾਂ ਨੂੰ ਸੀ.ਪੀ.ਯੂ. ਦੁਆਰਾ ਪ੍ਰੋਸੈੱਸ ਕਰਦਾ ਹੈ ਅਤੇ ਨਤੀਜਾ ਤਿਆਰ ਕਰਦਾ ਹੈ।
- ਸੀ.ਪੀ.ਯੂ. ਨੂੰ ਤਿੰਨ ਵੱਖ-ਵੱਖ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਉਹ ਹਨ:
- ਮੈਮਰੀ ਯੂਨਿਟ (Memory Unit)
- ਕੰਟਰੋਲ ਯੂਨਿਟ (Control Unit)
- ਅਰਥਮੈਟਿਕ ਅਤੇ ਲਾਜ਼ਿਕ ਯੂਨਿਟ (Arithmetic Logical Unit)
- ਕੰਟਰੋਲ ਯੂਨਿਟ ਕੰਪਿਊਟਰ ਦਾ ਦਿਮਾਗ ਹੁੰਦਾ ਹੈ ਜੋ ਕਿ ਸਾਰੀਆਂ ਹਦਾਇਤਾਂ ਦੀ ਪ੍ਰੋਸੈਸਿੰਗ ਕਰਦਾ ਹੈ।
- ਸੀ.ਪੀ.ਯੂ. (CPU) ਦੁਆਰਾ ਸਿੱਧੇ ਰੂਪ ਵਿੱਚ ਵਰਤੀ ਜਾ ਸਕਣ ਵਾਲੀ ਮੈਮਰੀ, ਪ੍ਰਾਇਮਰੀ ਮੈਮਰੀ ਹੁੰਦੀ ਹੈ।
- ਕੰਪਿਊਟਰ ਦੀ ਪੱਕੀ ਸਟੋਰੇਜ਼ ਨੂੰ ਸੈਕੰਡਰੀ ਮੈਮਰੀ ਜਾਂ ਐਯੂਲਰੀ ਸਟੋਰੇਜ਼ ਕਹਿੰਦੇ ਹਨ।
- ਛੋਟੇ ਵਪਾਰਾਂ ਅਤੇ ਘਰਾਂ ਵਿੱਚ ਵਰਤੇ ਜਾਣ ਵਾਲੇ ਕੰਪਿਊਟਰਾਂ ਨੂੰ ਮਾਇਕ੍ਰੋ ਕੰਪਿਊਟਰ ਕਹਿੰਦੇ ਹਨ।
- ਸੁਪਰ ਕੰਪਿਊਟਰ ਸਭ ਤੋਂ ਸ਼ਕਤੀਸ਼ਾਲੀ ਕੰਪਿਊਟਰ ਹੁੰਦਾ ਹੈ।